Pages

ਸ਼ਰਾਬ ਦਾ ਸੇਵਨ ਕਰ ਰਿਹਾ ਪੰਜਾਬੀਆਂ ਦਾ ਲੀਵਰ ਖਰਾਬ

Courtesy :-jagbani

ਰਾਜ ਸਰਕਾਰ ਦੀ ਆਮਦਨ ਤੇ ਵਿੱਤੀ ਹਾਲਤ ਸੁਧਾਰਨ ਦਾ ਜ਼ਰੀਆ ਬਣੀ ਸ਼ਰਾਬ ਪੰਜਾਬੀ ਦੀ ਸਿਹਤ 'ਤੇ ਦਿਨ-ਬ-ਦਿਨ ਹਾਵੀ ਹੁੰਦੀ ਜਾ ਰਹੀ ਹੈ। ਉਂਝ ਤਾਂ ਪੰਜਾਬ ਨੂੰ ਹਰੇਕ ਨਸ਼ੇ ਨੇ ਆਪਣੀ ਪਕੜ 'ਚ ਲਿਆ ਹੋਇਆ ਹੈ ਪਰ ਸ਼ਰਾਬ ਦੇ ਮਾਮਲੇ 'ਚ ਪੰਜਾਬ ਪ੍ਰਤੀ ਵਿਅਕਤੀ ਸ਼ਰਾਬ ਦੀ ਖਪਤ 'ਚ ਦੇਸ਼ ਦਾ ਤੀਸਰਾ ਸਭ ਤੋਂ ਵੱਡਾ ਰਾਜ ਹੈ। ਪ੍ਰਤੀ ਵਿਅਕਤੀ ਸ਼ਰਾਬ ਦੀ ਸਾਲਾਨਾ ਖਪਤ 'ਚ ਕੇਰਲ ਦੇਸ਼ ਦੇ ਸਾਰੇ ਰਾਜਾਂ 'ਚ ਸਭ ਤੋਂ ਪਹਿਲੇ ਨੰਬਰ 'ਤੇ ਆਉਂਦਾ ਹੈ 



ਜਿਥੇ ਹਰੇਕ ਸਾਲ 'ਚ ਇਕ ਵਿਅਕਤੀ 8.3 ਲੀਟਰ ਸ਼ਰਾਬ ਪੀਂਦਾ ਹੈ ਜਦਕਿ ਪੰਜਾਬ 'ਚ ਪ੍ਰਤੀ ਵਿਅਕਤੀ 3 ਲੀਟਰ ਦੇ ਕਰੀਬ ਹੈ। ਕੌਮੀ ਖਪਤ ਵੀ ਪ੍ਰਤੀ ਵਿਅਕਤੀ 2.8 ਲੀਟਰ ਹੈ। ਪੰਜਾਬ 'ਚ ਵੱਡੀ ਮਾਤਰਾ 'ਚ ਦੇਸੀ ਸ਼ਰਾਬ ਪੀਣ ਵਾਲਿਆਂ ਦੀ ਗਿਣਤੀ ਹੈ ਤੇ ਠੇਕਿਆਂ ਦੀ ਸ਼ਰਾਬ ਪੀਣ 'ਚ 90 ਫੀਸਦੀ ਗਿਣਤੀ ਆਂਕੀ ਗਈ ਹੈ। ਦੇਸ਼ 'ਚ ਹੋਰ ਵੱਡੇ ਮਹਾਨਗਰਾਂ ਦੀ ਤਰ੍ਹਾਂ ਪੰਜਾਬ 'ਚ ਵੀ 12ਵੀਂ ਕਲਾਸ ਤੱਕ ਦੇ 45 ਫੀਸਦੀ ਬੱਚਿਆਂ ਨੇ ਕਦੇ ਨਾ ਕਦੇ ਸ਼ਰਬ ਦਾ ਸੇਵਨ ਕੀਤਾ ਹੈ। ਇਹੋ ਕਾਰਨ ਹੈ ਸ਼ਰਾਬ ਦੀ ਰਾਜ 'ਚ ਵੱਡੀ ਖਪਤ ਦੇ ਨਾਲ ਲੀਵਰ ਖਰਾਬੀ ਦੇ ਕੇਸ ਸਾਹਮਣੇ ਆ ਰਹੇ ਹਨ ਤੇ ਉਹ ਸਾਰੇ ਇਲਾਜ ਲਈ ਪੀ.ਜੀ.ਆਈ. ਚੰਡੀਗੜ੍ਹ ਵਿਖੇ ਪਹੁੰਚ ਰਹੇ ਹਨ। ਸ਼ਰਾਬ ਤੋਂ ਹੋਣ ਵਾਲੀਆਂ ਬੀਮਾਰੀਆਂ 'ਤੇ ਐਸੋਚੈਂਸ ਦੀ ਸਟੱਡੀ ਤੇ ਅੰਕੜਿਆਂ ਅਨੁਸਾਰ ਭਾਰਤ ਦੁਨੀਆ 'ਚ ਸ਼ਰਾਬ ਦਾ ਸਭ ਤੋਂ ਤੇਜ਼ੀ ਨਾਲ ਵਧਦਾ ਬਾਜ਼ਾਰ ਹੈ। ਦੇਸ਼ 'ਚ 6700 ਮਿਲੀਅਨ ਲੀਟਰ ਸ਼ਰਾਬ ਵਿਕਦੀ ਹੈ ਜਿਸ ਦੀ ਕੀਮਤ 50 ਹਜ਼ਾਰ ਕਰੋੜ ਰੁਪਏ ਤੋਂ ਵੀ ਜ਼ਿਆਦਾ ਹੈ। ਅਜਿਹਾ ਅਨੁਮਾਨ ਹੈ ਕਿ ਜੇ ਦੇਸ਼ 'ਚ ਇਸ ਤਰ੍ਹਾਂ ਸ਼ਰਾਬ ਦੀ ਮਾਰਕੀਟ ਵਧਦੀ ਗਈ ਤਾਂ 2105 ਤੱਕ ਦੇਸ਼ 'ਚ ਤਿੰਨ ਗੁਣਾ ਸ਼ਰਾਬ ਦੀ ਵਿਕਰੀ ਵੱਧ ਜਾਵੇਗੀ।

ਕੀ ਕਹਿੰਦੇ ਹਨ ਮਾਹਿਰ ਡਾਕਟਰ
ਇਸ ਸਬੰਧ ਬਾਰੇ ਪ੍ਰਮੁੱਖ ਮੈਡੀਕਲ ਡਾ. ਰਵਿੰਦਰ ਸ਼ੁੱਭ ਨੇ ਕਿਹਾ ਕਿ ਸ਼ਰਾਬ ਦੇ ਕਾਰਨ ਪੰਜਾਬੀਆਂ 'ਚ ਲੀਵਰ ਡੈਮੇਜ਼ ਦੇ ਕੇਸ ਕਾਫੀ ਗਿਣਤੀ 'ਚ ਸਾਹਮਣੇ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਸ਼ਰਾਬ ਦਾ ਜ਼ਿਆਦਾ ਸੇਵਨ ਲੀਵਰ 'ਤੇ ਜ਼ਬਰਦਸਤ ਪ੍ਰਭਾਵ ਪਾਉਂਦਾ ਹੈ। ਭਾਰਤ 'ਚ ਕਰੋਨਿਕ ਲੀਵਰ ਖਰਾਬ ਹੋਣ ਦੇ ਪਿੱਛੇ ਸ਼ਰਾਬ ਦਾ ਸਭ ਤੋਂ ਮਹੱਤਵਪੂਰਨ ਕਾਰਨ ਹੈ। ਅਲਕੋਹਲ ਲੀਵਰ ਖਰਾਬ ਦੇ ਸ਼ੁਰੂਆਤੀ ਚਰਨਾਂ 'ਚ ਸਟੀਰਾਈਡ ਤੇ ਬੈਕ ਲੈਫੇਨ ਦਵਾਈਆਂ ਦਾ ਜ਼ਿਆਦਾ ਪ੍ਰਭਾਵ ਹੈ। ਉਨ੍ਹਾਂ ਦੱਸਿਆ ਕਿ ਫਰੈਂਚ ਲੋਕ ਹਾਲਾਂਕਿ ਹਾਈ ਫੈਟ ਡਾਈਟ ਲੈਂਦੇ ਹਨ ਪਰ ਨਾਲ ਹੀ ਰੋਜ਼ਾਨਾ ਸ਼ਰਾਬ ਵੀ ਪੀਂਦੇ ਹਨ, ਲਿਹਾਜਾ ਉਨ੍ਹਾਂ 'ਚ ਲਿਪੀਡਸ ਘੱਟ ਹੋ ਜਾਂਦੇ ਹਨ, ਜੇ ਇਕ ਲਿਮਟ 'ਚ ਸ਼ਰਾਬ ਦਾ ਸੇਵਨ ਕੀਤਾ ਜਾਵੇ ਤਾਂ ਉਹ ਦਿਲ ਨੂੰ ਤੰਦਰੁਸਤ ਰੱਖਦੀ ਹੈ। ਪਰ ਉਨ੍ਹਾਂ ਇਹ ਵੀ ਕਿਹਾ ਕਿ ਸ਼ਰਾਬੀ ਵਿਅਕਤੀ ਖੁਦ ਨੂੰ ਇਕ ਸੀਮਤ ਮਾਤਰਾ 'ਚ ਨਹੀਂ ਰੱਖ ਸਕਦਾ ਤੇ ਇਥੋਂ ਹੀ ਬੀਮਾਰੀ ਦੀ ਸ਼ੁਰੂਆਤ ਹੁੰਦੀ ਹੈ। ਸ਼ਰਾਬ ਦੇ ਸੇਵਨ ਨਾਲ ਬ੍ਰੇਨ, ਸਾਹ ਦੀ ਨਾਲੀ ਦੀ ਖਰਾਬੀ ਦੇ ਨਾਲ ਕੈਂਸਰ ਹੋਣ ਦਾ ਵੀ ਖਤਰਾ ਰਹਿੰਦਾ ਹੈ। 


No comments:

Post a Comment